.................... ਪਾਰਟ 2..........
<ਪਾਰਟ 1 ਤੋਂ ਚਲਦਾ.........ਮੈਂ ਆਪਣੇ ਆਪ ਨੂੰ ਸੜਕ ਤੇ ਪਾਇਆ ਤਾਂ ਬਹੁਤ ਪਰੇਸ਼ਾਨ ਹੋ ਗਿਆ। ਹੋਲੀ ਹੋਲੀ ਯਾਦ ਆਇਆ ਕਿ ਮੈਂ ਤਾਂ KBC ਤੇ ਗਿਆ ਸੀ। ਸਾਰਾ ਵਾਕਿਆ ਮੇਰੀਆਂ ਅਖ੍ਨਾਂ ਅਗੇ ਘੁਮ ਗਿਆ। ਪੜੋ ਭਾਗ - 2>
ਬਾਕੀ ਦੇ ਸਾਰੇ ਖਿਡਾਰੀ ਵੀ ਮਾਊਸ ਜਹੇ ਇਕ ਦੂਜੇ ਵਲ ਦੇਖ ਰਹੇ ਸਨ। ਮੈਂ ਕੋੜ੍ਹੀ ਜੇਹੀ ਨਜ਼ਰ ਨਾਲ ਉਨ੍ਹਾਂ ਵਲ ਦੇਖਿਆ ਅਤੇ ਇਕ ਖਚਰੀ ਜਿਹੀ ਮੁਸਕ੍ਰਾਹਟ ਦਿੱਤੀ। ਅਵਿਤਾਜ ਸਚਨ ਜੀ ਮੇਰੇ ਕੋਲ ਆ ਕੇ ਖਲੋ ਗਏ ਅਤੇ ਆਮ ਜਿਹੀਆਂ ਗੱਲਾਂ ਕਰਣ ਲਗ ਗਏ ।
ਥੋੜ੍ਹੀ ਦੇਰ ਬਾਦ ਸਾਰਾ ਹਾਲ ਖਾਲੀ ਹੋ ਗਿਆ। ਮੈਂ ਕਲ ਜਿਆਦਾ ਤਿਆਰੀ ਕਰ ਕੇ ਆਣ ਦਾ ਮਨ ਬਣਾ ਕੇ ਹੋਟਲ ਚਲਾ ਗਿਆ। ਹੋਟਲ ਵਾਲਿਆਂ ਮੇਰਾ ਇੱਦਾਂ ਸਵਾਗਤ ਕਿੱਤਾ ਜਿਵੇਂ ਮੈਂ ਓਹਨਾਂ ਦਾ ਜਵਾਈ ਹੋਵਾਂ। ਖੇਰ ਮੁਫਤ ਦਾ ਖਾਣਾ ਮਿਲਿਆ ਅਤੇ ਮੋਟੇ ਮੋਟੇ ਡਕਾਰ ਮਾਰ ਕੇ ਪਿਹਲੀ ਵਾਰ ਨਸੀਬ ਹੋਏ ਮਖਮਲੀ ਗੱਦੇ ਤੇ ਲੰਮਾ ਪੈ ਗਿਆ। ਕਲ 1 ਵਜੇ ਸ਼ਾਮ ਦੀ ਸ਼ੂਟਿੰਗ ਸੀ । ਸੋਚਿਆ ਸਵੇਰੇ ਪੜ੍ਹ ਲਵਾਂਗਾ।
ਜਿੱਦਾਂ ਰਾਤ ਹੋਈ ਉੱਦਾਂ ਸ਼ਾਮ ਵੀ ਹੋ ਗਈ । ਪਤਾ ਹੀ ਨਾਂ ਲੱਗਾ ਕੱਦੋਂ ਇਕ ਵਜ ਗਏ। ਫੇਰ ਓਹੀ ਭਰਿਆ ਹਾਲ ਅਤੇ ਆਪਣੀ ਕਿਸਮਤ ਆਜਮਾਨ ਵਾਲੇ ਬਾਕੀ ਦੇ ਖਿਡਾਰੀ ਆਪੋ-ਆਪਣੀ ਜਗ੍ਹਾ ਤੇ ਬਿਰਾਜਮਾਨ ਹੋ ਗਏ । ਪੂਰੇ 12:55 PM ਤੇ ਅਵਿਤਾਜ ਸਚਨ ਜੀ ਦਾਖ਼ਲ ਹੋਏ। ਹੈਲੋ ਹਾਏ ਤੋਂ ਮਗਰੋਂ ਫੇਰ ਉਸੇ ਸਵਾਲ ਤੇ ਗੱਡੀ ਆ ਗਈ । ਮੈਂ ਫਿਰ ਚਿਹਲ ਕਦਮੀਂ ਕਰਨ ਲੱਗਾ। ਮੈਨੂੰ ਲਗ ਰਿਹਾ ਸੀ ਜਿਵੇਂ ਸਾਰੇ ਮੈਥੋਂ ਹਥ ਛੁਡਾਨਾ ਚਾਹੰਦੇ ਹੋਣ। ਕੋਈ 15 ਮਿੰਟ ਗੁਜਰ ਗਏ ਤਾਂ ਅਵਿਤਾਜ ਜੀ ਬੋਲੇ,"ਜੇ ਤੁਸੀਂ ਪੱਕੇ ਨਹੀਂ ਹੋ ਤਾਂ ਖੇਡ ਛੱਡ ਕੇ ਅਤੇ 320,000 ਲੇਕੇ ਵਾਪਸ ਜਾ ਸਕਦੇ ਹੋ।" ਮੈਂ ਅਵਿਤਾਜ ਵਲ ਗੁੱਸੇ ਨਾਲ ਦੇਖਿਆ। ਇੱਦਾਂ ਕਿੱਦਾਂ ਛੱਡ ਜਾਵਾਂ ਖੇਡ? ਭਾਪੇ ਨੈ ਗਾਟਾ ਲਾਹ ਦੇਣਾ ਅਤੇ ਦੋਸਤਾਂ ਵਿਚ ਲਾਹ-ਪਾਹ ਅੱਡ। ਮੇਰੀ ਅਤੇ ਕੈਮਰਿਆਂ ਦੀ ਦੋੜ੍ਹ ਇੱਦਾਂ ਹੀ ਚਲਦੀ ਰਹੀ।
ਮੈਂ ਫੇਰ ਸੀਟ ਤੇ ਬੈਠ ਗਿਆ ਅਤੇ ਸਵਾਲ ਫਿਰ ਪੜ੍ਹਿਆ। ਆਖਰਕਾਰ ਮੈਂ ਆਪਸ਼ਨ C ਤੇ lock ਲਗਵਾ ਦਿੱਤਾ। ਬੜ੍ਹੇ ਨਾਟਕੀ ਅੰਦਾਜ਼ ਵਿਚ ਮੈਨੂੰ ਦੱਸਿਆ ਗਿਆ ਕਿ ਮੈਂ ਠੀਕ ਹਾਂ ।
ਹੁਣ ਮੈਂ 640,000 ਦਾ ਜੈਤੂ ਹੋ ਗਿਆ ਸੀ। ਮੇਰੀ ਮਾਂ ਅਤੇ ਮੇਰਾ ਵੱਡਾ ਭਰਾ ਮੇਰੇ ਵਲ ਮਾਣ ਨਾਲ ਦੇਖ ਰਹੇ ਸਨ। ਸਮਾਂ ਵੀ ਕਿੱਦਾਂ ਬਦਲਦਾ ਹੈ! ਕਲ ਤਕ ਇਹੀ ਮੈਨੂੰ ਨਿੱਕਮਾ ਕਿਹੰਦੇ ਸੀ। ਅੱਜ ਦੇਖੋ ਕਿੱਦਾਂ ਮੈਂ ਹੀ ਮੈਂ ਹਾਂ ਇਹਨਾਂ ਵਾਸਤੇ। ਮੈਨੂੰ ਖਿਆਲਾਂ ਵਿਚੋਂ ਅਵਿਤਾਜ ਸਚਨ ਦੀ ਭਾਰੀ ਆਵਾਜ਼ ਨੇ ਬਾਹਰ ਕੱਡ ਲਿਆ,"12,50,000 ਵਾਸਤੇ ਇਹ ਹੈ ਤੁਹਾਡਾ ਅਗਲਾ ਸਵਾਲ। ਹਾਥੀ ਦੇ _________ ਖਾਣ ਨੂੰ ਹੋਰ ਅਤੇ _____________ ਨੂੰ ਹੋਰ- ਲਾਇਨ ਨੂੰ ਪੂਰਾ ਕਰੋ। ਆਪਸ਼ਨ A. ਨਖਰੇ, ਦਿਖਾਣ B. ਵਾਲ, ਬਨਾਓਣ C . ਪੈਰ, ਨੋਹਂ D. ਦੰਦ, ਦਿਖਾਣ। ਇਸ ਸਵਾਲ ਦੇ ਪੁਛਦੇ ਹੀ ਅਵਿਤਾਜ ਜੀ ਹੱਸ ਪਏ। ਸਾਰੇ ਬਚਦੇ ਖਿਡਾਰੀ ਵੀ ਚਮਕ ਉਠੇ। ਮੈਂ ਫੇਰ ਪਰੇਸ਼ਾਨ ਹੋ ਗਿਆ। ਫੇਰ ਓਹੀ ਜੀਵ ਵਿਗਿਆਨ???$%$##@@ ਮਨ ਹੀ ਮਨ ਵਿਚ ਕਿੰਨੀਆਂ ਗਾਲਾਂ ਕੱਡ ਦਿੱਤੀਆਂ। ਮੈਂ ਫੇਰ ਥੋੜੀ ਦੇਰ ਟਹਲ-ਕਦਮੀ ਕਰਣ ਲਗਾ ਅਤੇ ਫੇਰ ਬੈਠ ਗਿਆ। ਫੇਰ ਅਖਾਂ ਬੰਦ ਕਰਕੇ ਸੋਚਣ ਲੱਗਾ। ਪਤਾ ਨਹੀਂ ਲੱਗਾ ਕਦੋਂ ਅਖ ਲਗ ਗਈ। ਅਵਿਤਾਜ ਜੀ ਨੈ ਮੈਨੂੰ ਹਿਲਾ ਕੇ ਜਗਾਇਆ। ਮੈਂ ਸੋਚ ਰਿਹਾ ਸੀ, ਕਿਹ ਕੇ ਸਫਾਈ ਦਿੱਤੀ। ਹੁਣ ਕੀ ਕਰਾਂ ? ਮੈਂ ਆਪਸ਼ਨ C ਲਿੱਤਾ ਤਾਂ ਦੇਖਿਆ ਕੇ ਬਾਕੀ ਖਿਡਾਰੀ ਮੁਸਕਰਾ ਰਹੇ ਸਨ। ਮੈਂ ਸਮਝ ਗਿਆ ਕੇ ਮੇਰਾ ਜਵਾਬ ਗਲਤ ਹੈ। ਜੱਦੋਂ ਅਵਿਤਾਜ ਸਚਨ ਜੀ ਨੈ ਪਕਾ ਪੁਛਿਆ ਤਾਂ ਮੈਂ ਆਪਸ਼ਨ D ਕ਼ਿਹ ਦਿੱਤਾ। 12,50,000 ਮੈਂ ਜਿੱਤ ਲਏ ਸਨ। ਸਾਰੇ ਸਵਾਲ ਦੇ ਜਵਾਬ ਵਿਚ ਕੋਈ 35 ਮਿੰਟ ਲਗ ਗਏ ਸਨ। ਸਮਯ ਦੀ ਤਾਂ ਕੋਈ ਪਾਬੰਦੀ ਨਹੀਂ ਸੀ।
ਮੈਨੂੰ ਪਤਾ ਹੀ ਨਹੀਂ ਲੱਗਾ ਕੇ ਅਵਿਤਾਜ ਸਚਨ ਅਤੇ ਪ੍ਰੋਗ੍ਰਾਮ ਕਰਾਨ ਵਾਲਿਆਂ ਵਿਚ ਮਸ਼ਹੂਰੀ ਦੇ ਵਕਫੇ ਦੋਰਾਨ ਕੀ ਖੁਸਰ ਫੁਸਰ ਹੋਈ ਪਰ ਹਾਂ ਇਕ ਗਲ ਮੈਂ ਨੋਟ ਕਿੱਤੀ ਕਿ ਓਹ ਮੇਰੇ ਵਲ ਦੇਖ ਕੇ ਗਲ ਕਰ ਰਹੇ ਸਨ। ਅਵਿਤਾਜ ਸਚਨ ਜੀ ਮੇਰੇ ਕੋਲ ਆਏ ਅਤੇ ਓਹਨਾਂ ਕਿਹਾ ਕੀ ਪਾਲ ਸਾਹਬ ਜੀ ਤੁਸੀਂ ਇੰਨਾ ਵਕਤ ਨਹੀਂ ਲੈ ਸਕਦੇ ਅਤੇ ਨਾਂ ਹੀ ਚਹਲ-ਕਦਮੀਂ ਕਰ ਸਕਦੇ ਹੋ। ਕਿਰਪਾ ਕਰਕੇ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰਨਾਂ।
ਇਹ ਕੀ???? ਸਟੇਜ਼ ਤੇ ਤਾਂ ਕੁਝ ਕਿਹੰਦੇ ਨੇ ਅਤੇ ਪਿਛੋਂ ਕੁਝ। ਇਹ ਕੀ ਦੋਗਲੀ ਗਲ ਹੋਈ?? ਮੈਂ ਕਿਹਾ, "ਅਵਿਤਾਜ ਸਚਨ ਜੀ ਪਰ ਤੁਸੀਂ ਤਾਂ ਸਟੇਜ਼ ਤੇ ਕੁਝ ਹੋਰ ਕਿਹੰਦੇ ਹੋ"। ਅਵਿਤਾਜ ਸਚਨ ਜੀ ਚੁਪ ਕਰਕੇ ਚਲੇ ਗਏ । ਜੱਦੋਂ ਖੇਡ ਸ਼ੁਰੂ ਹੋਇਆ ਤਾਂ ਮੇਰੇ ਸਾਹਮਣੇ ਓਖੇ ਤੋਂ ਓਖਾ ਸਵਾਲ ਰਖਿਆ ਗਿਆ। ਮੈਂ ਓੱਦਾਂ ਹੀ ਬੇਠਾ ਸੋਚਦਾ ਰਿਹਾ। ਸਾਫ਼ ਦਿਖ ਰਿਹਾ ਸੀ ਕਿ ਸਾਰੇ ਬਹੁਤ ਹੀ ਬੇਸਬ੍ਰੀ ਨਾਲ ਮੈਨੂੰ ਖੇਡ ਵਿਚੋਂ ਬਾਹਰ ਹੋ ਜਾਣ ਦੀ ਉਡੀਕ ਕਰ ਰਹੇ ਸੀ। ਮੈਨੂੰ ਜਵਾਬ ਨਹੀਂ ਆ ਰਿਹਾ ਸੀ ਪਰ ਗਲ ਵੀ 25 ਲਖ ਦੀ ਸੀ। ਕਿੱਦਾਂ ਛੱਡ ਦਿਆਂ ? ਜਦੋਂ ਮੈਂ ਵਕਤ ਜਿਆਦਾ ਲਿੱਤਾ ਤਾਂ PONY ਵਾਲਿਆਂ ਮ੍ਸ਼ੂਰੀਆਂ ਲਗਾ ਦਿੱਤੀਆਂ। ਇਸੇ ਦੋਰਾਨ ਅਵਿਤਾਜ ਸਚਨ ਜੀ ਮੇਰੇ ਕੋਲ ਆਏ ਅਤੇ ਹਸ ਕੇ ਬੋਲੇ, "ਚੱਲੋ ਜਦੋਂ ਤਕ ਤੁਹਾਨੂੰ ਜਵਾਬ ਨਹੀਂ ਮਿਲਦਾ ਇਕ ਛੋਟੀ ਜਿਹੀ ਖੇਡ ਖੇਡਦੇ ਹਨ"। ਮੇਰੇ ਪੁਛਣ ਤੇ ਓਹਨਾਂ ਕੇਹਾ, "ਤੁਸੀਂ ਇਕ ਹਰਟ ਅਟੇਕ ਦੀ ਐਕਟਿੰਗ ਕਰਣੀ ਹੈ । ਜੇ ਵਧੀਆ ਹੋਈ ਤਾਂ ਹੋ ਸਕਦਾ ਹੈ ਤੁਸੀਂ PONY TV ਤੇ ਕਿਸੇ ਸ਼ੋ ਵਿਚ ਲੈ ਲਏ ਜਾਓ"।
ਮੈਂ ਤਿਆਰ ਹੋ ਗਿਆ। ਸ਼ੋ live ਹੋਣ ਵੇਲੇ ਅਵਿਤਾਜ ਸਚਨ ਜੀ ਨੈ ਮੈਨੂੰ ਇਸ਼ਾਰਾ ਕਿੱਤਾ ਕਿ ਮੈਂ ਐਕਟਿੰਗ ਸ਼ੁਰੂ ਕਰਾਂ । ਮੈਂ ਝਟ hot seat ਤੋਂ ਥੱਲੇ ਡਿਗ ਗਿਆ ਅਤੇ ਤਰਲੋ ਮਛੀ ਹੋਣ ਲਗਾ ਤਾਂ ਕਿ ਇੱਦਾਂ ਲੱਗੇ ਜਿੱਦਾਂ ਸੱਚੀ ਹਰਟ ਅਟੇਕ ਹੋਇਆ ਹੋਵੇ। ਬਸ ਮੇਰੇ ਇਦਾਂ ਕਰਦੇ ਹੀ ਸਫੇਦ ਕੋਟਾਂ ਵਾਲੇ 5-6 ਬੰਦੇ ਇਕ ਸਟ੍ਰੇਚੇਰ ਲੈ ਕੇ ਆਏ ਅਤੇ ਮੈਨੂੰ ਅਖ ਫਰਕੇ ਵਿਚ ਹੀ ਸਟੇਜ਼ ਤੋਂ ਪਰਾਂ ਲੈ ਗਏ । ਮੈਂ ਬਹੁਤ ਖੁਸ਼ ਸੀ ਕਿ ਹੁਣ ਕੋਈ ਰੋਲ ਮਿਲੂ ਅਤੇ ਪੈਸੇ ਵੀ।
ਮੈਨੂੰ ਝਟਕਾ ਓਦੋਂ ਲੱਗਾ ਜੱਦੋਂ ਮੈਨੂੰ ਇਕ ਕਮਰੇ ਵਿਚ ਲੈ ਗਏ ਅਤੇ ਫੇਰ ਲੱਤਾਂ, ਮੁੱਕੇ ਅਤੇ ਛਿੱਤਰ ਮੇਰੇ ਤੇ ਖੁੱਲੇ ਵਰਤਾਏ। ਮੈਂ ਬੇਹੋਸ਼ ਕੱਦੋਂ ਹੋਇਆ ਮੈਨੂੰ ਪਤਾ ਨਾਂ ਲੱਗਾ। ਜਦੋਂ ਹੋਸ਼ ਆਇਆ ਤਾਂ ਮੈਂ ਲੋਕਾਂ ਨੂੰ ਆਪਣੇ ਵਲ ਬਿੱਟ ਬਿੱਟ ਤਕਦੇ ਦੇਖਿਆ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਹਕੀਕਤ ਇੰਨੀ ਕੋੜ੍ਹੀ ਵੀ ਹੋ ਸਕਦੀ ਹੈ। ਸਾਰੇ ਲੋਕਾਂ ਨੈ PONY TV ਦੀ ਥੂ ਥੂ ਕਿੱਤੀ ਅਤੇ ਮੈਨੂੰ ਸਬਰ ਕਰਣ ਦੀ ਸਲਾਹ ਦਿੱਤੀ। ਮੇਰੇ ਨਾਲ ਗਏ ਘਰ ਦਿਆਂ ਨੂੰ ਵੀ ਬਹਾਨੇ ਨਾਲ ਬਾਹਰ ਕੱਡ ਦਿੱਤਾ। ਓਹਨਾਂ ਨੇ ਆਕੇ ਮੈਨੂੰ ਗਲਵਕੜੀ ਵਿਚ ਲੈ ਕੇ ਸਬਰ ਦੀ ਸਲਾਹ ਦਿੱਤੀ।
ਜੱਦੋਂ ਪ੍ਰੋਗ੍ਰਾਮ telecast ਹੋਇਆ ਤਾਂ ਮੈਂ ਉਤਸੁਕਤਾ ਨਾਲ ਦੇਖਣ ਲੱਗਾ। ਮੇਰੇ ਐਕਟਿੰਗ ਤਕ ਦਿਖਾਇਆ ਗਿਆ । ਅਤੇ ਥੋੜ੍ਹੀ ਜਿਹੀ ਰੋਕ ਤੋਂ ਬਾਦ ਅਵਿਤਾਜ ਜੀ ਸਟੇਜ਼ ਤੇ ਆਏ ਅਤੇ ਬਹੁਤ ਉਦਾਸ ਚੇਹਰੇ ਨਾਲ ਕਹਿਣ ਲੱਗੇ ਕੀ ਬਹੁਤ ਅਫ਼ਸੋਸ ਹੈ ਕਿ ਪਿਹਲੇ ਖਿਡਾਰੀ ਨੂੰ ਦਿਲ ਦਾ ਦੋਰਾ ਪੈ ਜਾਣ ਕਰਕੇ ਹਸਪਤਾਲ ਲੈ ਜਾਣਾ ਪਿਆ ਅਤੇ ਖੇਡ ਪੂਰੀ ਨਾਂ ਹੋਣ ਕਰਕੇ ਕੋਈ ਵੀ ਪੇਸੇ ਤੇ ਕਲੇਮ ਨਹੀਂ ਕਰ ਸਕਦੇ। ਇਸ ਮਗਰੋਂ ਖੇਡ ਅਗਲੇ ਖਿਡਾਰੀ ਨਾਲ ਅੱਗੇ ਵਧ ਗਈ।
ਮੇਰਾ ਇਸ ਸਾਰੇ ਖੇਡ ਵਿਚ ਕੋਈ 20,000 ਰੁਪਏ ਦਾ ਕਰਜ਼ਾ ਚੜ੍ਹ ਗਿਆ। ਅਤੇ ਮੈਂ ਇਕ ਮਜ਼ਾਕ ਦੀ ਸ਼ਿਹ ਬਣ ਗਿਆ। ਮੈਨੂੰ ਅਜੇ ਤਕ ਸਮਝ ਨਹੀਂ ਆਇਆ ਕਿ ਮੇਰਾ ਕੀ ਕਸੂਰ ਸੀ?!! ਕੀ ਤੁਸੀਂ ਵੀ ਮੇਨੂੰ ਗ਼ਲਤ ਸਮਝਦੇ ਹੋ?
Disclaimer: ਇਹ ਕਹਾਨੀ ਕਾਲਪਨਿਕ ਹੇ ਅਤੇ ਕਿਸੇ ਕਿਰਦਾਰ ਦਾ ਜਾਂ ਜਗਾਹ ਦਾ ਮੇਲ ਖਾਣਾ ਇਤਫ਼ਾਕ ਤੋਂ ਜਿਆਦਾ ਕੁਝ ਵੀ ਨਹੀਂ।
<ਪਾਰਟ 1 ਤੋਂ ਚਲਦਾ.........ਮੈਂ ਆਪਣੇ ਆਪ ਨੂੰ ਸੜਕ ਤੇ ਪਾਇਆ ਤਾਂ ਬਹੁਤ ਪਰੇਸ਼ਾਨ ਹੋ ਗਿਆ। ਹੋਲੀ ਹੋਲੀ ਯਾਦ ਆਇਆ ਕਿ ਮੈਂ ਤਾਂ KBC ਤੇ ਗਿਆ ਸੀ। ਸਾਰਾ ਵਾਕਿਆ ਮੇਰੀਆਂ ਅਖ੍ਨਾਂ ਅਗੇ ਘੁਮ ਗਿਆ। ਪੜੋ ਭਾਗ - 2>
![]() |
| KBC live |

No comments:
Post a Comment