Friday, January 25, 2013

Dhan Dhan Baba Deep Singh Ji Shaheed


Dhan Dhan Baba Deep Singh
DMn DMn bwbw dIp isMG jI
Dhan Dhan Baba Deep Singh Ji Shaheed
1682-1757

Baba ji was born in 1682 and attained shaheedi in 1757
Father: Bhaghtu
Mother: Jioni
Village: Pahuvind, Amritsar
1709 - Joined Baba Banda Singh Bahadur during assaults on the towns of Sadhaura and Sirhind.
1748 -  Assigned to lead Shaheedan Misl (One of 12 groups/divisions) established at meeting of Sarbat Khalsa in Amritsar. 65 Jathas of Dal Khalsa were reorganized at this meeting.
1757 – Fought forces of Ahmad Shah Durrani, the Afghan Ruler who held many captives and looted booty from Northern India. Baba ji was deployed near Kurukshetra and his group freed a large number of captives and recovered the booty.
-       On his return to Lahore, Durrani, ordered demolition of Harimandir sahib which was blown up and desecrated.
-       Durrani assigned Prince Timur Shah to control Punjab and left him 10,000 men strong army
-       Baba Deep Singh Fought the vast army with the help of villagers and the Afghan army fleed terrified
During this fight Babaji’s got decapitated. Upon remembering his vow to drop his head at Darbar Sahib, Sachkhand Harimandir Sahib, Baba ji lifted his head on his left hand and kept fighting the Afghan forces with double edged sword. Upon reaching Sachkhand, he laid his head to rest and fulfilled his vow.

Shouldst thou wish to play the game of love,
come unto my Path with thy head on thy palm.
And, once you step unto this path,
You may well give up thy head, rather than the cause

jo qE pyRm KylHx kw cwE
isr Dir glI myrI AwE
ieiq mwrg pYr DrIzy
isr dIzy kwx nw dIzy


(swD sMgq jI, A~KHr vwDw Bulcu~k mw& krnw jI[ jy ies lyK ivc koeI qru~tI hY qW dws nUM ds dyxw jI, qurMq TIk kr id~qI jwvygI[)


Saturday, January 12, 2013

What and Why of Lohri Festival? An Important day in the lives of Punjabis

People gathering around a bonfire
Lohri marks the culmination of winter, and is celebrated on the 13th day of January in the month of Paush or Magh, a day before Makar Sankranti. For Punjabis, more than just a festival, Lohri is also an example of a way of life. Lohri celebrates fertility and the spark of life. People gather around the bonfires, throw sweets, puffed rice and popcorn into the flames, sing popular songs and exchange greetings.

On this day children go from door to door to collect funds for community bonfires which are lit up in the evening. The gatherings and celebrations make Lohri a community festival.

An extremely auspicious day, Lohri marks the sun's entry in to the 'Makar Rashi' (Northern Hemisphere). The period, beginning from 14 January lasting till 14 July, is known as Uttarayan. It is also the last day of the month of Maargazhi, the ninth month of the lunar calendar. The Bhagawad Gita deems it an extremely sacred and auspicious time, when Lord Krishna manifests himself most tangibly. And so, across India, people celebrate the month and the prodigious harvest it brings - Pongal in Tamil Nadu, Bihu in Assam, Bhogi in Andhra Pradesh and the Sankranti inKarnataka, Bihar and Uttar Pradesh.


The focus of Lohri is on the bonfire. The traditional dinner with makki ki roti (Maize Flour Pitas) and sarson ka saag (Rapini curry) is quintessential. The prasad comprises of six main things: til, gazak, gur, moongphali, phuliya and popcorn. There is puja, involving parikrama around the fire and distribution of prasad. This symbolises a prayer to Agni, the spark of life, for abundant crops and prosperity.

The first Lohri of a newly wed bride and a new born child is considered very auspicious and important.

The Lohri has one commonality with American festival of Halloween in that there kids go out to collect goodies from neighbors.



Sunday, September 23, 2012

When I played KBC - Part (2) Punjabi Language

.................... ਪਾਰਟ 2..........
<ਪਾਰਟ 1 ਤੋਂ ਚਲਦਾ.........ਮੈਂ ਆਪਣੇ ਆਪ ਨੂੰ ਸੜਕ ਤੇ ਪਾਇਆ ਤਾਂ ਬਹੁਤ  ਪਰੇਸ਼ਾਨ ਹੋ ਗਿਆ। ਹੋਲੀ ਹੋਲੀ ਯਾਦ ਆਇਆ ਕਿ  ਮੈਂ ਤਾਂ KBC ਤੇ ਗਿਆ ਸੀ। ਸਾਰਾ ਵਾਕਿਆ ਮੇਰੀਆਂ ਅਖ੍ਨਾਂ ਅਗੇ ਘੁਮ ਗਿਆ। ਪੜੋ ਭਾਗ - 2>


KBC live
ਬਾਕੀ ਦੇ ਸਾਰੇ ਖਿਡਾਰੀ ਵੀ ਮਾਊਸ ਜਹੇ ਇਕ ਦੂਜੇ ਵਲ ਦੇਖ ਰਹੇ ਸਨ। ਮੈਂ ਕੋੜ੍ਹੀ ਜੇਹੀ ਨਜ਼ਰ ਨਾਲ ਉਨ੍ਹਾਂ ਵਲ ਦੇਖਿਆ ਅਤੇ ਇਕ ਖਚਰੀ ਜਿਹੀ ਮੁਸਕ੍ਰਾਹਟ ਦਿੱਤੀ। ਅਵਿਤਾਜ ਸਚਨ ਜੀ ਮੇਰੇ ਕੋਲ ਆ ਕੇ ਖਲੋ ਗਏ ਅਤੇ ਆਮ ਜਿਹੀਆਂ ਗੱਲਾਂ ਕਰਣ ਲਗ ਗਏ ।
ਥੋੜ੍ਹੀ ਦੇਰ ਬਾਦ ਸਾਰਾ ਹਾਲ ਖਾਲੀ ਹੋ ਗਿਆ। ਮੈਂ ਕਲ ਜਿਆਦਾ ਤਿਆਰੀ ਕਰ ਕੇ ਆਣ ਦਾ ਮਨ ਬਣਾ ਕੇ ਹੋਟਲ ਚਲਾ ਗਿਆ। ਹੋਟਲ ਵਾਲਿਆਂ ਮੇਰਾ ਇੱਦਾਂ ਸਵਾਗਤ ਕਿੱਤਾ ਜਿਵੇਂ ਮੈਂ ਓਹਨਾਂ ਦਾ ਜਵਾਈ ਹੋਵਾਂ। ਖੇਰ ਮੁਫਤ ਦਾ ਖਾਣਾ ਮਿਲਿਆ ਅਤੇ ਮੋਟੇ ਮੋਟੇ ਡਕਾਰ ਮਾਰ ਕੇ ਪਿਹਲੀ ਵਾਰ ਨਸੀਬ ਹੋਏ ਮਖਮਲੀ ਗੱਦੇ ਤੇ ਲੰਮਾ ਪੈ ਗਿਆ। ਕਲ 1 ਵਜੇ ਸ਼ਾਮ ਦੀ ਸ਼ੂਟਿੰਗ ਸੀ । ਸੋਚਿਆ ਸਵੇਰੇ ਪੜ੍ਹ ਲਵਾਂਗਾ।

ਜਿੱਦਾਂ ਰਾਤ ਹੋਈ ਉੱਦਾਂ ਸ਼ਾਮ ਵੀ ਹੋ ਗਈ । ਪਤਾ ਹੀ ਨਾਂ ਲੱਗਾ ਕੱਦੋਂ ਇਕ ਵਜ ਗਏ। ਫੇਰ ਓਹੀ ਭਰਿਆ ਹਾਲ ਅਤੇ ਆਪਣੀ ਕਿਸਮਤ ਆਜਮਾਨ ਵਾਲੇ ਬਾਕੀ ਦੇ ਖਿਡਾਰੀ ਆਪੋ-ਆਪਣੀ ਜਗ੍ਹਾ ਤੇ ਬਿਰਾਜਮਾਨ ਹੋ ਗਏ । ਪੂਰੇ 12:55 PM ਤੇ ਅਵਿਤਾਜ ਸਚਨ ਜੀ ਦਾਖ਼ਲ ਹੋਏ। ਹੈਲੋ ਹਾਏ ਤੋਂ ਮਗਰੋਂ ਫੇਰ ਉਸੇ ਸਵਾਲ ਤੇ ਗੱਡੀ ਆ ਗਈ । ਮੈਂ ਫਿਰ ਚਿਹਲ ਕਦਮੀਂ ਕਰਨ ਲੱਗਾ। ਮੈਨੂੰ ਲਗ ਰਿਹਾ ਸੀ ਜਿਵੇਂ ਸਾਰੇ ਮੈਥੋਂ ਹਥ ਛੁਡਾਨਾ ਚਾਹੰਦੇ ਹੋਣ। ਕੋਈ 15 ਮਿੰਟ ਗੁਜਰ ਗਏ ਤਾਂ ਅਵਿਤਾਜ ਜੀ ਬੋਲੇ,"ਜੇ ਤੁਸੀਂ ਪੱਕੇ ਨਹੀਂ ਹੋ ਤਾਂ ਖੇਡ ਛੱਡ ਕੇ ਅਤੇ 320,000 ਲੇਕੇ ਵਾਪਸ ਜਾ ਸਕਦੇ ਹੋ।" ਮੈਂ ਅਵਿਤਾਜ ਵਲ ਗੁੱਸੇ ਨਾਲ ਦੇਖਿਆ। ਇੱਦਾਂ ਕਿੱਦਾਂ ਛੱਡ ਜਾਵਾਂ ਖੇਡ? ਭਾਪੇ ਨੈ ਗਾਟਾ ਲਾਹ ਦੇਣਾ ਅਤੇ ਦੋਸਤਾਂ ਵਿਚ ਲਾਹ-ਪਾਹ ਅੱਡ। ਮੇਰੀ ਅਤੇ ਕੈਮਰਿਆਂ ਦੀ ਦੋੜ੍ਹ ਇੱਦਾਂ ਹੀ ਚਲਦੀ ਰਹੀ।

ਮੈਂ ਫੇਰ ਸੀਟ ਤੇ ਬੈਠ ਗਿਆ ਅਤੇ ਸਵਾਲ ਫਿਰ ਪੜ੍ਹਿਆ। ਆਖਰਕਾਰ ਮੈਂ ਆਪਸ਼ਨ C ਤੇ lock ਲਗਵਾ ਦਿੱਤਾ। ਬੜ੍ਹੇ ਨਾਟਕੀ ਅੰਦਾਜ਼ ਵਿਚ ਮੈਨੂੰ ਦੱਸਿਆ ਗਿਆ ਕਿ ਮੈਂ ਠੀਕ ਹਾਂ ।

ਹੁਣ ਮੈਂ 640,000 ਦਾ ਜੈਤੂ ਹੋ ਗਿਆ ਸੀ। ਮੇਰੀ ਮਾਂ ਅਤੇ ਮੇਰਾ ਵੱਡਾ ਭਰਾ ਮੇਰੇ ਵਲ ਮਾਣ ਨਾਲ ਦੇਖ ਰਹੇ ਸਨ। ਸਮਾਂ ਵੀ ਕਿੱਦਾਂ ਬਦਲਦਾ ਹੈ! ਕਲ ਤਕ ਇਹੀ ਮੈਨੂੰ ਨਿੱਕਮਾ ਕਿਹੰਦੇ ਸੀ। ਅੱਜ ਦੇਖੋ ਕਿੱਦਾਂ ਮੈਂ ਹੀ ਮੈਂ ਹਾਂ ਇਹਨਾਂ ਵਾਸਤੇ। ਮੈਨੂੰ ਖਿਆਲਾਂ ਵਿਚੋਂ ਅਵਿਤਾਜ ਸਚਨ ਦੀ ਭਾਰੀ ਆਵਾਜ਼ ਨੇ ਬਾਹਰ ਕੱਡ ਲਿਆ,"12,50,000 ਵਾਸਤੇ ਇਹ ਹੈ ਤੁਹਾਡਾ ਅਗਲਾ ਸਵਾਲ। ਹਾਥੀ ਦੇ _________ ਖਾਣ ਨੂੰ ਹੋਰ ਅਤੇ _____________ ਨੂੰ ਹੋਰ- ਲਾਇਨ ਨੂੰ ਪੂਰਾ ਕਰੋ। ਆਪਸ਼ਨ A. ਨਖਰੇ, ਦਿਖਾਣ B. ਵਾਲ, ਬਨਾਓਣ C . ਪੈਰ, ਨੋਹਂ D. ਦੰਦ, ਦਿਖਾਣ। ਇਸ ਸਵਾਲ ਦੇ ਪੁਛਦੇ ਹੀ ਅਵਿਤਾਜ ਜੀ ਹੱਸ ਪਏ। ਸਾਰੇ ਬਚਦੇ ਖਿਡਾਰੀ ਵੀ ਚਮਕ ਉਠੇ। ਮੈਂ ਫੇਰ ਪਰੇਸ਼ਾਨ ਹੋ ਗਿਆ। ਫੇਰ ਓਹੀ ਜੀਵ ਵਿਗਿਆਨ???$%$##@@ ਮਨ ਹੀ ਮਨ ਵਿਚ ਕਿੰਨੀਆਂ ਗਾਲਾਂ ਕੱਡ ਦਿੱਤੀਆਂ। ਮੈਂ ਫੇਰ ਥੋੜੀ ਦੇਰ ਟਹਲ-ਕਦਮੀ ਕਰਣ ਲਗਾ ਅਤੇ ਫੇਰ ਬੈਠ ਗਿਆ। ਫੇਰ ਅਖਾਂ ਬੰਦ ਕਰਕੇ ਸੋਚਣ ਲੱਗਾ। ਪਤਾ ਨਹੀਂ ਲੱਗਾ ਕਦੋਂ ਅਖ ਲਗ ਗਈ। ਅਵਿਤਾਜ ਜੀ ਨੈ ਮੈਨੂੰ ਹਿਲਾ ਕੇ ਜਗਾਇਆ। ਮੈਂ ਸੋਚ ਰਿਹਾ ਸੀ, ਕਿਹ ਕੇ ਸਫਾਈ ਦਿੱਤੀ। ਹੁਣ ਕੀ ਕਰਾਂ ? ਮੈਂ ਆਪਸ਼ਨ C ਲਿੱਤਾ ਤਾਂ ਦੇਖਿਆ ਕੇ ਬਾਕੀ ਖਿਡਾਰੀ ਮੁਸਕਰਾ ਰਹੇ ਸਨ। ਮੈਂ ਸਮਝ ਗਿਆ ਕੇ ਮੇਰਾ ਜਵਾਬ ਗਲਤ ਹੈ। ਜੱਦੋਂ ਅਵਿਤਾਜ ਸਚਨ ਜੀ ਨੈ ਪਕਾ ਪੁਛਿਆ ਤਾਂ ਮੈਂ ਆਪਸ਼ਨ D ਕ਼ਿਹ ਦਿੱਤਾ। 12,50,000 ਮੈਂ ਜਿੱਤ ਲਏ ਸਨ। ਸਾਰੇ ਸਵਾਲ ਦੇ ਜਵਾਬ ਵਿਚ ਕੋਈ 35 ਮਿੰਟ ਲਗ ਗਏ ਸਨ। ਸਮਯ ਦੀ ਤਾਂ ਕੋਈ ਪਾਬੰਦੀ ਨਹੀਂ ਸੀ।

ਮੈਨੂੰ ਪਤਾ ਹੀ ਨਹੀਂ ਲੱਗਾ ਕੇ ਅਵਿਤਾਜ ਸਚਨ ਅਤੇ ਪ੍ਰੋਗ੍ਰਾਮ ਕਰਾਨ  ਵਾਲਿਆਂ ਵਿਚ ਮਸ਼ਹੂਰੀ ਦੇ ਵਕਫੇ ਦੋਰਾਨ ਕੀ ਖੁਸਰ ਫੁਸਰ ਹੋਈ ਪਰ ਹਾਂ ਇਕ ਗਲ ਮੈਂ ਨੋਟ  ਕਿੱਤੀ  ਕਿ ਓਹ ਮੇਰੇ ਵਲ ਦੇਖ ਕੇ ਗਲ ਕਰ ਰਹੇ ਸਨ। ਅਵਿਤਾਜ ਸਚਨ ਜੀ ਮੇਰੇ ਕੋਲ ਆਏ  ਅਤੇ ਓਹਨਾਂ ਕਿਹਾ ਕੀ ਪਾਲ ਸਾਹਬ ਜੀ ਤੁਸੀਂ ਇੰਨਾ ਵਕਤ ਨਹੀਂ ਲੈ ਸਕਦੇ ਅਤੇ ਨਾਂ ਹੀ ਚਹਲ-ਕਦਮੀਂ ਕਰ ਸਕਦੇ ਹੋ। ਕਿਰਪਾ ਕਰਕੇ ਜਲਦੀ ਜਵਾਬ ਦੇਣ ਦੀ ਕੋਸ਼ਿਸ਼ ਕਰਨਾਂ।

ਇਹ ਕੀ???? ਸਟੇਜ਼  ਤੇ ਤਾਂ ਕੁਝ ਕਿਹੰਦੇ ਨੇ ਅਤੇ ਪਿਛੋਂ ਕੁਝ। ਇਹ ਕੀ ਦੋਗਲੀ ਗਲ ਹੋਈ?? ਮੈਂ ਕਿਹਾ, "ਅਵਿਤਾਜ ਸਚਨ ਜੀ ਪਰ ਤੁਸੀਂ ਤਾਂ ਸਟੇਜ਼  ਤੇ ਕੁਝ ਹੋਰ ਕਿਹੰਦੇ ਹੋ"। ਅਵਿਤਾਜ ਸਚਨ ਜੀ ਚੁਪ ਕਰਕੇ ਚਲੇ ਗਏ । ਜੱਦੋਂ ਖੇਡ ਸ਼ੁਰੂ ਹੋਇਆ ਤਾਂ ਮੇਰੇ ਸਾਹਮਣੇ ਓਖੇ ਤੋਂ ਓਖਾ ਸਵਾਲ ਰਖਿਆ ਗਿਆ। ਮੈਂ ਓੱਦਾਂ ਹੀ ਬੇਠਾ  ਸੋਚਦਾ ਰਿਹਾ। ਸਾਫ਼ ਦਿਖ ਰਿਹਾ ਸੀ ਕਿ ਸਾਰੇ ਬਹੁਤ ਹੀ ਬੇਸਬ੍ਰੀ ਨਾਲ ਮੈਨੂੰ ਖੇਡ ਵਿਚੋਂ ਬਾਹਰ ਹੋ ਜਾਣ  ਦੀ ਉਡੀਕ ਕਰ ਰਹੇ ਸੀ। ਮੈਨੂੰ ਜਵਾਬ ਨਹੀਂ ਆ ਰਿਹਾ ਸੀ ਪਰ ਗਲ ਵੀ 25 ਲਖ ਦੀ ਸੀ। ਕਿੱਦਾਂ ਛੱਡ ਦਿਆਂ ? ਜਦੋਂ ਮੈਂ ਵਕਤ ਜਿਆਦਾ ਲਿੱਤਾ ਤਾਂ PONY ਵਾਲਿਆਂ ਮ੍ਸ਼ੂਰੀਆਂ ਲਗਾ ਦਿੱਤੀਆਂ। ਇਸੇ ਦੋਰਾਨ ਅਵਿਤਾਜ ਸਚਨ ਜੀ ਮੇਰੇ ਕੋਲ ਆਏ ਅਤੇ ਹਸ ਕੇ ਬੋਲੇ, "ਚੱਲੋ ਜਦੋਂ ਤਕ ਤੁਹਾਨੂੰ ਜਵਾਬ ਨਹੀਂ ਮਿਲਦਾ ਇਕ ਛੋਟੀ ਜਿਹੀ ਖੇਡ ਖੇਡਦੇ ਹਨ"। ਮੇਰੇ ਪੁਛਣ ਤੇ ਓਹਨਾਂ ਕੇਹਾ, "ਤੁਸੀਂ ਇਕ ਹਰਟ ਅਟੇਕ ਦੀ ਐਕਟਿੰਗ  ਕਰਣੀ  ਹੈ । ਜੇ ਵਧੀਆ  ਹੋਈ ਤਾਂ ਹੋ ਸਕਦਾ ਹੈ ਤੁਸੀਂ PONY  TV  ਤੇ ਕਿਸੇ ਸ਼ੋ ਵਿਚ ਲੈ ਲਏ  ਜਾਓ"।

ਮੈਂ ਤਿਆਰ ਹੋ ਗਿਆ। ਸ਼ੋ live ਹੋਣ ਵੇਲੇ ਅਵਿਤਾਜ ਸਚਨ ਜੀ ਨੈ ਮੈਨੂੰ ਇਸ਼ਾਰਾ ਕਿੱਤਾ ਕਿ  ਮੈਂ ਐਕਟਿੰਗ ਸ਼ੁਰੂ ਕਰਾਂ । ਮੈਂ ਝਟ hot seat ਤੋਂ ਥੱਲੇ ਡਿਗ ਗਿਆ ਅਤੇ ਤਰਲੋ ਮਛੀ ਹੋਣ ਲਗਾ ਤਾਂ ਕਿ  ਇੱਦਾਂ ਲੱਗੇ ਜਿੱਦਾਂ ਸੱਚੀ ਹਰਟ ਅਟੇਕ  ਹੋਇਆ ਹੋਵੇ। ਬਸ ਮੇਰੇ ਇਦਾਂ ਕਰਦੇ ਹੀ ਸਫੇਦ ਕੋਟਾਂ ਵਾਲੇ 5-6 ਬੰਦੇ ਇਕ ਸਟ੍ਰੇਚੇਰ ਲੈ ਕੇ ਆਏ ਅਤੇ ਮੈਨੂੰ ਅਖ ਫਰਕੇ ਵਿਚ ਹੀ ਸਟੇਜ਼ ਤੋਂ ਪਰਾਂ  ਲੈ ਗਏ । ਮੈਂ ਬਹੁਤ  ਖੁਸ਼ ਸੀ ਕਿ  ਹੁਣ ਕੋਈ ਰੋਲ ਮਿਲੂ ਅਤੇ ਪੈਸੇ ਵੀ।

ਮੈਨੂੰ ਝਟਕਾ ਓਦੋਂ ਲੱਗਾ ਜੱਦੋਂ ਮੈਨੂੰ ਇਕ ਕਮਰੇ ਵਿਚ ਲੈ ਗਏ  ਅਤੇ ਫੇਰ ਲੱਤਾਂ, ਮੁੱਕੇ ਅਤੇ ਛਿੱਤਰ ਮੇਰੇ ਤੇ ਖੁੱਲੇ ਵਰਤਾਏ। ਮੈਂ ਬੇਹੋਸ਼ ਕੱਦੋਂ ਹੋਇਆ ਮੈਨੂੰ ਪਤਾ ਨਾਂ ਲੱਗਾ। ਜਦੋਂ ਹੋਸ਼ ਆਇਆ ਤਾਂ ਮੈਂ ਲੋਕਾਂ ਨੂੰ ਆਪਣੇ ਵਲ ਬਿੱਟ ਬਿੱਟ ਤਕਦੇ  ਦੇਖਿਆ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਹਕੀਕਤ ਇੰਨੀ ਕੋੜ੍ਹੀ ਵੀ ਹੋ ਸਕਦੀ ਹੈ। ਸਾਰੇ ਲੋਕਾਂ ਨੈ PONY TV ਦੀ ਥੂ ਥੂ  ਕਿੱਤੀ ਅਤੇ ਮੈਨੂੰ ਸਬਰ ਕਰਣ  ਦੀ ਸਲਾਹ ਦਿੱਤੀ। ਮੇਰੇ ਨਾਲ ਗਏ ਘਰ ਦਿਆਂ ਨੂੰ ਵੀ ਬਹਾਨੇ ਨਾਲ ਬਾਹਰ ਕੱਡ ਦਿੱਤਾ। ਓਹਨਾਂ ਨੇ ਆਕੇ ਮੈਨੂੰ ਗਲਵਕੜੀ ਵਿਚ ਲੈ ਕੇ ਸਬਰ ਦੀ ਸਲਾਹ ਦਿੱਤੀ।

ਜੱਦੋਂ ਪ੍ਰੋਗ੍ਰਾਮ telecast ਹੋਇਆ ਤਾਂ ਮੈਂ ਉਤਸੁਕਤਾ ਨਾਲ ਦੇਖਣ ਲੱਗਾ। ਮੇਰੇ ਐਕਟਿੰਗ  ਤਕ ਦਿਖਾਇਆ ਗਿਆ । ਅਤੇ ਥੋੜ੍ਹੀ ਜਿਹੀ ਰੋਕ ਤੋਂ ਬਾਦ ਅਵਿਤਾਜ ਜੀ ਸਟੇਜ਼  ਤੇ ਆਏ  ਅਤੇ ਬਹੁਤ ਉਦਾਸ ਚੇਹਰੇ ਨਾਲ ਕਹਿਣ ਲੱਗੇ ਕੀ ਬਹੁਤ ਅਫ਼ਸੋਸ ਹੈ ਕਿ ਪਿਹਲੇ ਖਿਡਾਰੀ ਨੂੰ ਦਿਲ ਦਾ ਦੋਰਾ ਪੈ ਜਾਣ ਕਰਕੇ ਹਸਪਤਾਲ ਲੈ ਜਾਣਾ ਪਿਆ ਅਤੇ ਖੇਡ ਪੂਰੀ ਨਾਂ ਹੋਣ ਕਰਕੇ ਕੋਈ ਵੀ ਪੇਸੇ ਤੇ ਕਲੇਮ ਨਹੀਂ ਕਰ ਸਕਦੇ। ਇਸ ਮਗਰੋਂ ਖੇਡ ਅਗਲੇ ਖਿਡਾਰੀ ਨਾਲ ਅੱਗੇ ਵਧ ਗਈ।

ਮੇਰਾ ਇਸ ਸਾਰੇ ਖੇਡ ਵਿਚ ਕੋਈ 20,000 ਰੁਪਏ ਦਾ ਕਰਜ਼ਾ ਚੜ੍ਹ ਗਿਆ। ਅਤੇ ਮੈਂ ਇਕ ਮਜ਼ਾਕ  ਦੀ ਸ਼ਿਹ ਬਣ ਗਿਆ।  ਮੈਨੂੰ ਅਜੇ ਤਕ ਸਮਝ ਨਹੀਂ ਆਇਆ ਕਿ ਮੇਰਾ ਕੀ ਕਸੂਰ ਸੀ?!! ਕੀ ਤੁਸੀਂ ਵੀ ਮੇਨੂੰ ਗ਼ਲਤ ਸਮਝਦੇ ਹੋ?






Disclaimer: ਇਹ ਕਹਾਨੀ ਕਾਲਪਨਿਕ ਹੇ ਅਤੇ ਕਿਸੇ ਕਿਰਦਾਰ ਦਾ ਜਾਂ  ਜਗਾਹ ਦਾ ਮੇਲ ਖਾਣਾ ਇਤਫ਼ਾਕ ਤੋਂ ਜਿਆਦਾ ਕੁਝ ਵੀ ਨਹੀਂ।






Saturday, September 22, 2012

When I played KBC- Part (1), Punjabi Language

ਜਦੋਂ ਮੇਰੀ ਅਖ ਖੁੱਲੀ ਤਾਂ ਮੈਂ ਸਟੂਡਿਓ ਦੇ ਸਾਹਮਣੇ ਵਾਲੀ ਸੜਕ ਤੇ ਖੁਦ ਨੂੰ ਖਿਲਰਿਆ ਪਾਇਆ। ਇਹ ਕੀ ਹੋਇਆ? ਮੈਂ ਪਰੇਸ਼ਾਨ ਹੋਏ  ਨੇ  ਸੱਜੇ ਖੱਬੇ ਦੇਖਿਆ ਤਾਂ ਲੋਕਾਂ ਦੀ ਭੀੜ ਮੇਰੇ ਵਲ ਬਿਟ  ਬਿਟ ਦੇਖ ਰਹੀ ਸੀ । ਮੇਰੇ ਕਪੜੇ ਮਿੱਟੀ ਮਿੱਟੀ ਹੋਏ ਸਨ ਅੱਤੇ ਮੈਂ ਇਕ ਮੋਜੂ ਜਿਹਾ ਲਗ ਰਿਹਾ ਸੀ। ਮੇਰੇ ਅਖ ਖੋਲਦੇ ਹੀ ਕੁਝ ਕੂ ਲੋਗ ਕੋਲ  ਆਏ ਅਤੇ ਨਾਲ ਦੀ ਦੁਕਾਨ ਵਾਲੇ ਨੂੰ ਵਾਜ ਮਾਰੀ, "ਲਿਆ ਓਏ ਮੁੰਡੂ ਪਾਣੀ ਅਤੇ ਚਾਹ"। "ਇਹ ਸਾਹਬ  ਲਗਦੇ ਤਾਂ ਚੰਗੇ ਘਰ ਦੇ  ਨੈ", ਕਿਸੇ ਦੀ ਅਵਾਜ ਆਈ । ਮੈਂ ਸਮਝ ਨਹੀਂ ਰਿਹਾ ਸੀ ਕੀ ਇਹ ਕਿੱਦਾਂ ਹੋ ਗਿਆ ! ਮੈਂ ਤਾਂ ਕੋਣ ਬਣੁਗਾ ਕਰੋੜਪਤੀ ਵਿਚ ਸੀ, ਇਥੇ ਕਿੱਦਾਂ ਆ ਗਇਆ।

ਸਿਰ ਘੁਮ ਰਿਹਾ ਸੀ, ਅਖਾਂ ਅੱਗੇ ਹਨੇਰਾ ਸੀ ਅੱਤੇ ਦਿਮਾਗ ਵਿਚ ਵਾਜੇ ਵਜ ਰਹੇ ਸੀ। ਕਿਸੇ ਨੇ ਚਾਹ  ਮੇਰੇ ਮੁੰਹ ਨਾਲ ਲਾਈ। ਦੋ ਘੁਟ ਪੀ ਕੇ ਮੈਂ ਉਠਿਆ ਤੇ ਸਾਹਮਣੇ ਬੇਂਚ ਤੇ ਬੈਠ ਗਇਆ। ਦਿਮਾਗ ਵਿਚ ਹੋਲੀ ਹੋਲੀ ਸਾਰੀ ਰੀਲ ਚਲਣ ਲਗੀ। ਮੈਂ ਫਲੈਸ਼ ਬੈਕ ਵਿਚ ਚੱਲਾ ਗਯਾ। ਅਵਿਤਾਜ ਸਚਨ  ਆਪਣੇ ਅੰਦਾਜ਼ ਵਿਚ ਕਹ ਰਿਹਾ ਸੀ। ਹੁਣ ਦੇਖਦੇ ਹਾਂ ਕੋਣ fastest fingers ਵਿਚ first ਆਇਆ ਹੈ। ਜਦੋਂ ਮੇਰਾ ਨਾਮ ਆਨੋਂਸ ਕੀਤਾ ਗਯਾ ਮੈਂ ਛਾਲ ਮਾਰ ਕੇ ਅਵਿਤਾਜ ਸਚਨ ਦੇ ਗਲ ਜਿੱਦਾਂ ਤੋਰੀ ਲਟਕਦੀ ਹੈ ਲਟਕ ਗਿਆ। ਝੱਟ ਸਾਰੇ ਕੇਮਰੇ ਬੰਦ ਹੋ ਗਏ ਅਤੇ ਸਾਰੇ ਸਟੂਡਿਓ ਵਿਚ ਹਨੇਰਾ ਛਾ ਗਿਆ। ਕੱਟ .... ਕੱਟ ਦੀਆਂ ਆਵਾਜਾਂ ਨੇ ਸਾਡੇ ਕੰਨਾਂ ਦੇ ਪਰਦੇ ਪਾੜ੍ਹਣ ਵਾਂਗ ਕਰ ਦਿੱਤੇ। ਦਰਅਸਲ ਅਵਿਤਾਜ ਸਚਨ ਜੀ ਮੇਰਾ ਭਾਰ ਬਰਦਾਸ਼ਤ ਨਾਂ ਕਰ ਸਕੇ ਸੀ। ਕੋਈ ਕਿਹੰਦਾ ਚੁਕ ਪੈ ਗਈ ਕੋਈ ਕਿਹੰਦਾ ਚੂਲ੍ਹਾ ਹਿਲ ਗਿਆ। ਪਰ ਚਲੋ ਜੀ ਅਸੀਂ ਖੈਰ ਓਦੌਂ ਮਣਾਈ ਜਦੌਂ ਡਾਕਟਰ ਸਾਹਿਬ ਨੇ ਕਿਹਾ ਕਿ ਸਬ ਠੀਕ ਹੈ। ਮੁੜ੍ਹ ਰੋਸ਼ਨੀ ਆ ਗਈ ਅਤੇ ਕੇਮਰੇ ਫਿਰ ਰੋਲ ਕਰਨ ਲੱਗੇ।  ਮੈਂ ਅਫਸੋਸ ਪ੍ਰਗਟ ਕੀਤਾ ਪਰ ਧੰਨ ਅਵਿਤਾਜ ਸਚਨ ਸਾਬ ਜਿੰਣਾਂ ਕਿਹਾ ਕੀ ਕੋਈ ਗਲ ਨਹੀਂ। ਓਹਣਾ ਮੈਨੂੰ ਖੇਡ ਦੇ ਕਾਇਦੇ ਸਮਝਾਏ ਅਤੇ 5,000 ਦਾ ਪਹਿਲਾ ਸਵਾਲ ਕੀਤਾ। ਮੈਂ ਆਪਣਾ ਪੜਾ੍ਵ 160,000 ਤੇ ਲਾਇਆ ਸੀ। ਖੈਰ ਗਿਰਦੇ ਢਹਿੰਦੇ ਮੈਂ ਇਹ ਟੱਪ ਗਿਆ ਤਾਂ ਸੁਖ ਦਾ ਸਾਹ ਆਇਆ ਕਿ ਚਲੋ ਹੁਣ ਓਹ ਮਨਹੂਸ ਘੜ੍ਹੀ ਤਾਂ ਤੰਗ ਨਾ ਕਰੂ। ਜਦੋਂ ਮੈਨੂੰ ਦਸਿਆ ਗਿਆ ਕਿ ਮੈਂ ਹੁਣ ਵਕਤ ਦਾ ਕੋਈ ਫਿਕਰ ਨਾਂ ਕਰਾਂ ਅਤੇ ਜਿਨ੍ਹਾਂ ਚਾਹਵਾਂ  ਟਾਇਮ ਲੈ ਸਕਦਾ ਹਾਂ ਮੈਂ ਸੁਰਖੁਰੂ ਹੋ ਗਿਆ।ਚਲੋ ਅਗਲਾ ਸਵਾਲ 320,000 ਵਾਸਤੇ, ਅਵਿਤਾਜ ਸਚਨ ਦੀ ਆਵਾਜ ਗੂਂਜੀ।

"ਓਹ ਕੇਹੜੀ ਚੀਜ ਹੈ ਜੋ ਨੀਲੀ ਹੈ ਅਤੇ ਪੇਂਟ ਵਰਗੀ ਖੁਸ਼ਬੂ ਦਿੰਦੀ ਹੈ?, ਆਪਕੀ ਚੋਇਸ ਹੈ ਯੇਹ. A. ਕਾਲੀ ਬਕਰੀ B. ਹਰਾ ਘਾਹ C. ਲਾਲ ਪੇਂਟ  D. ਨੀਲਾ ਪੇਂਟ"। ਫੇਰ ਇਹੋ ਸਵਾਲ ਅੰਗ੍ਰੇਜੀ ਵਿਚ ਗੂੰਜਿਆ।

ਬੜਾ ਮੁਸਕਲ ਸਵਾਲ ਸੀ। ਮੇਰੀ ਕੋਲ ਇਕ life line ਅਜੇ ਬਾਕੀ ਸੀ। ਮੈਂ 5 ਮਿੰਟ ਸੋਚ ਕਿਹਾ, "ਮੈਂ ਫੋਨ-ਏ -ਫ੍ਰੇਂਡ ਲਾਈਫ ਲਾਇਨ ਦਾ ਓਪਸਨ  ਲੈਣਾ ਹੈ । ਚਲੋਜੀ ਮੇਰਾ ਦੋਸਤ ਲਾਇਨ ਤੇ ਆ ਗਿਆ । ਮੇਰੇ ਸਾਰੇ ਦੋਸਤ ਕੱਬੀ ਜੇਹੀ ਫਿਤਰਤ ਦੇ ਹੀ ਨੈ । ਓਹਨਾ ਨੂੰ ਕੋਈ ਫ਼ਰਕ ਨਹੀਂ ਪੈਂਦਾ ਕੇ ਕੋਣ ਫੋਨ ਦੇ ਦੂਜੇ ਪਾਸੇ ਹੈ । ਮੇਨੂੰ ਜਿਸ ਦਾ ਡਰ  ਸੀ ਓਹੀ ਹੋ ਗਿਆ । ਤਾਂ ਹੀ ਮੈਂ ਅਜੇ ਤਕ ਇਹ ਲਾਈਫ ਲਾਇਨ  ਨਹੀਂ ਲਿੱਤੀ ਸੀ। ਜਦੋਂ ਅਵਿਤਾਜ ਸਚਨ ਨੇਂ  ਕੇਹਾ ਕਿ  ਓਹ ਅਵਿਤਾਜ ਸਚਨ ਬੋਲ ਰਿਹਾ ਹੈ ਕੋਣ  ਬਣੁਗਾ  ਕਰੋੜਪਤੀ ਤੋਂ ਤਾਂ ਸਾਲੇ ਨੇ ਕਿਹਾ,"ਫੇਰ ਮੈਂ ਕੀ ਕਰਾਂ "। ਅਵਿਤਾਜ ਸਚਨ ਜੀ ਨੇ ਇਸਨੂੰ  ਮਜਾਕ ਵਿਚ ਹੀ ਲੈ ਲਿਆ । ਸਾਰੀ ਗਲ ਸਮਝਾ ਕੇ ਫੋਨ ਮੇਨੂੰ ਦੇ ਦਿੱਤਾ। 30 ਸਕਿੰਟ ਦਾ ਸਮਾ ਸੀ। ਮੈਂ ਤੇਜ਼ੀ  ਨਾਲ ਸਾਰਾ ਸਵਾਲ ਫਿਰਕੂ ਨੂੰ ਪੜ੍ਹ ਦਿੱਤਾ। ਸੋਚ ਸਮਝ ਕੇ ਓਹ ਬੋਲਿਆ, "ਨੀਲਾ ਪੇਂਟ"। ਮੈਂ ਵੀ ਓਹ ਜਵਾਬ ਦੇ ਦਿੱਤਾ ਅਤੇ 320,000 ਦਾ ਜੇਤੂ ਹੋ ਗਿਆ। ਇਹ ਸਾਰੇ ਸਵਾਲ ਨੂੰ ਕੋਈ 10 ਕੂ  ਮਿੰਟ ਲਗੇ। ਕੋਈ ਫਿਕਰ ਨਹੀਂ ਸੀ ਕਿਓੰਕੇ ਸਮੇਂ ਦੀ ਕੋਈ ਪਾਬੰਦੀ ਨਹੀਂ ਸੀ। ਹਾਲ ਤਾੜੀਆਂ ਨਾਲ ਗੂੰਜ ਗਿਆ।

ਮੈਂ ਓਹਣਾ  ਹਿੱਸਾ ਲੈਣ ਵਾਲਿਆਂ ਵੱਲ੍ਹ ਦੇਖਿਆ ਜੋ ਕਿ ਹਰ ਸਵਾਲ ਤੇ ਮੇਰੇ ਖੇਡ ਵਿਚੋਂ ਬਾਹਰ ਹੋ ਜਾਣ  ਦੀ ਉਮੀਦ ਲਗਾਂਦੇ ਲਗ ਰਹੇ ਸੀ। ਮੇਰੇ ਜਵਾਬ ਦੇਣ ਮਗਰੋਂ ਜਿੱਦਾਂ ਕੋਈ ਮਰ ਗਿਆ ਹੋਵੇ ਵਰਗਾ ਮੂੰਹ ਬਣਾ ਲੈਂਦੇ ਸੀ।

ਅਜੇ ਕੋਈ 30 ਕੂ  ਮਿੰਟ ਰਹਿਂਦੇ  ਸਨ। ਜਦੋਂ ਤਾੜੀਆਂ ਰੁਕੀਆਂ ਤਾਂ ਅਵਿਤਾਜ ਸਚਨ ਦੀ ਅਵਾਜ ਫਿਰ ਉਭਰੀ, "ਹੁਣ ਅਗਲਾ ਸਵਾਲ 640,000 ਵਾਸਤੇ ਤੁਹਾਡੀ ਸਕ੍ਰੀਨ ਤੇ ਇਹ ਆਇਆ। ਉਹ ਕੇੜ੍ਹਾ ਜਾਨਵਰ ਹੈ ਜੋ ਨਾਰਥ ਪੋਲ ਤੇ ਮਿਲਦਾ ਹੈ? A. ਬਭੁ ਕੁੱਤਾ B. ਬੰਦਰ C. ਪੇੰਗੁਈਨ D. ਊਂਠ"। ਮੈਂ ਜੀਵ ਵਿਗਿਆਨ ਵਿਚ ਬਹੁਤ  ਹੀ ਮਾੜ੍ਹਾ ਸੀ। ਕਦੇ ਪੜ੍ਹੀ ਹੀ ਨਹੀਂ। ਮਾਸਟਰ ਇੱਦਾਂ ਹੀ ਪਾਸ ਕਰ ਦਿੰਦਾ ਸੀ ਨਹੀਂ ਤਾਂ ਉਸਦਾ ਰਿਜਲਟ ਮਾੜ੍ਹਾ ਆਂਦਾ  ਸੀ। ਮੈਂ ਅਵਿਤਾਜ ਸਚਨ ਨੂੰ ਪੁਛਿਆ ਕਿ  ਕੋਈ ਸਮੇਂ ਦੀ ਸੀਮਾਂ ਤਾਂ ਨਹੀਂ। ਉਸ ਕਿਹਾ ਕਿ  ਮੈਂ ਜਿੰਨਾ ਚਾਵਾਂ ਸਮਾਂ ਲੈ ਸਕਦਾ ਹਾਂ । ਮੈਂ ਸੀਟ ਤੋਂ ਉਠ੍ਹ ਗਿਆ ਅੱਤੇ ਖਲੋਹ ਗਿਆ। "ਕੀ ਮੈਂ ਇਧਰ ਉਧਰ ਟਹਿਲ ਸਕਦਾ ਹਾਂ ?," ਮੈਂ ਇਕ ਹੋਰ ਸਵਾਲ ਕਿੱਤਾ। ਅਵਿਤਾਜ ਸ਼ਸ਼ੋਪੰਜ ਵਿਚ ਪੈ ਗਿਆ। ਰੂਲ ਇਹ ਕੇਂਦੇ  ਸਨ ਕੀ ਸਟੇਜ਼ ਤੋਂ ਬਾਹਰ ਨਹੀਂ ਜਾ ਸਕਦਾ। ਮੈਂ ਤਾਂ ਸਿਰਫ ਘੁਮਣ ਵਾਸਤੇ ਹੀ ਕਿਹਾ ਸੀ।

ਆਗਿਆ ਮਿਲਣ ਤੋਂ ਬਾਦ ਮੈਂ ਸਟੇਜ਼  ਤੇ ਟਹਲ ਕਦਮੀ ਸ਼ੁਰੂ  ਕਰ ਦਿੱਤੀ। ਬਹੁਤ  ਮਜ਼ਾ  ਆ ਰਿਹਾ ਸੀ। ਮੈਂ ਜਿਦਰ ਜਾਂਦਾ ਕੇਮਰੇ  ਓਧਰ ਹੀ ਘੁਮ ਜਾਂਦੇ। ਇੱਦਾਂ ਕਰਦੇ ਕੱਦੋਂ ਸ਼ੋ  ਦਾ ਸਮਾਂ ਖਤਮ ਹੋ ਗਿਆ ਪੱਤਾ ਹੀ ਨਹੀਂ ਲੱਗਾ।

---------------------------------- ਚਲਦਾ.....................ਪਾਰਟ 2 ਪੜ੍ਹਣ ਲਈ  ਕਲਿਕ ਕਰੋ..........